ਆਸਟ੍ਰੇਲੀਆ ਵਿੱਚ ਨਿੱਜੀ ਜਾਣਕਾਰੀ ਦੀ ਚੋਰੀ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?

Hacker

Experts advise keeping your devices updated with the latest software, including antivirus software. Source: Moment RF / krisanapong detraphiphat/Getty Images

Get the SBS Audio app

Other ways to listen

ਹਰ ਸਾਲ ਵੱਧਦੀ ਗਿਣਤੀ ਵਿੱਚ ਲੋਕ ਪਛਾਣ ਅਪਰਾਧ ਦਾ ਸ਼ਿਕਾਰ ਹੋ ਰਹੇ ਹਨ। 'ਆਈਡੈਂਟਿਟੀ ਥੈਫਟ' ਦੇ ਪੀੜਤਾਂ ਨੂੰ ਅਕਸਰ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਵਿੱਤੀ ਨੁਕਸਾਨ, ਉਹਨਾਂ ਦੇ ਕ੍ਰੈਡਿਟ ਸਕੋਰਾਂ ਨੂੰ ਨੁਕਸਾਨ, ਅਤੇ ਕਾਨੂੰਨੀ ਪ੍ਰਭਾਵ ਸ਼ਾਮਲ ਹਨ। ਆਪਣੀ ਨਿੱਜੀ ਜਾਣਕਾਰੀ ਦੀ ਚੋਰੀ ਜਾਂ ਦੁਰਵਰਤੋਂ ਦੇ ਜੋਖਮ ਨੂੰ ਘਟਾਉਣ ਲਈ ਤੁਸੀਂ ਕੀ ਕਦਮ ਚੁੱਕ ਸਕਦੇ ਹੋ? ਇੱਥੇ ਜਾਣੋ...


ਆਸਟ੍ਰੇਲੀਆ ਵਿੱਚ ਪਛਾਣ ਅਪਰਾਧ ਇੱਕ ਵੱਧ ਰਹੀ ਚਿੰਤਾ ਹੈ। ਇਹ ਆਸਟ੍ਰੇਲੀਅਨ ਸਰਕਾਰ, ਨਿੱਜੀ ਉਦਯੋਗ ਅਤੇ ਵਿਅਕਤੀਆਂ ਨੂੰ ਕਾਫ਼ੀ ਵਿੱਤੀ ਨੁਕਸਾਨ ਪਹੁੰਚਾਉਂਦਾ ਹੈ।

ਇਹ ਜਾਣਨਾ ਕਿ ਪਛਾਣ ਦੀ ਚੋਰੀ ਕਿਵੇਂ ਹੋ ਸਕਦੀ ਹੈ, ਤੁਹਾਡੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਅਤੇ ਪੀੜਤ ਹੋਣ ਦੇ ਜੋਖਮਾਂ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਡਾ. ਸੁਰੰਗਾ ਸੇਨੇਵਿਰਤਨੇ ਸਿਡਨੀ ਯੂਨੀਵਰਸਿਟੀ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਵਿੱਚ ਸੁਰੱਖਿਆ ਦਾ ਇੱਕ ਸੀਨੀਅਰ ਲੈਕਚਰਾਰ ਹੈ।

ਉਹ ਸਮਝਾਉਂਦਾ ਹੈ ਕਿ ਪਛਾਣ ਦੀ ਚੋਰੀ ਉਦੋਂ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾਂਦੀ ਹੈ ਅਤੇ ਧੋਖਾਧੜੀ ਅਤੇ ਵਿੱਤੀ ਲਾਭ ਦੇ ਉਦੇਸ਼ਾਂ ਲਈ ਵਰਤੀ ਜਾਂਦੀ ਹੈ।
ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਦੁਆਰਾ ਲੋਕਾਂ ਨੂੰ ਘੁਟਾਲਿਆਂ ਦੀ ਪਛਾਣ ਕਰਨ, ਉਹਨਾਂ ਤੋਂ ਬਚਣ ਅਤੇ ਰਿਪੋਰਟ ਕਰਨ ਬਾਰੇ ਜਾਗਰੂਕ ਕਰਨ ਲਈ ਚਲਾਈ ਜਾਂਦੀ ਇੱਕ ਵੈਬਸਾਈਟ ਸਕੈਮਵਾਚ ਦੇ ਅਨੁਸਾਰ, ਆਸਟ੍ਰੇਲੀਆ ਵਾਸੀਆਂ ਨੇ 2022 ਵਿੱਚ ਘੋਟਾਲਿਆਂ ਵਿੱਚ $568 ਮਿਲੀਅਨ ਦੇ ਨੁਕਸਾਨ ਦੀ ਰਿਪੋਰਟ ਕੀਤੀ ਹੈ।

ਇਹ ਅੰਕੜਾ ਪਿਛਲੇ ਸਾਲ ਰਿਪੋਰਟ ਕੀਤੇ ਗਏ ਨੁਕਸਾਨ ਤੋਂ ਲੱਗਭਗ 80% ਵਾਧੇ ਨੂੰ ਦਰਸਾਉਂਦਾ ਹੈ, ਜੋ ਸਿਰਫ $320 ਮਿਲੀਅਨ ਤੋਂ ਵੱਧ ਸਨ। ਮਾਹਰ ਮੰਨਦੇ ਹਨ ਕਿ ਘੁਟਾਲੇ ਦੇ ਸ਼ਿਕਾਰ ਅਕਸਰ ਅਧਿਕਾਰੀਆਂ ਨੂੰ ਨੁਕਸਾਨ ਦੀ ਰਿਪੋਰਟ ਨਹੀਂ ਕਰਦੇ ਅਤੇ ਇਹ ਅੰਕੜੇ ਕਿਤੇ ਵੱਧ ਹਨ।

ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਵਿੱਚ ਪਛਾਣ ਦੀ ਚੋਰੀ ਹੋ ਸਕਦੀ ਹੈ। ਡਾਟਾ ਚੋਰੀ ਕਰਨ ਦੇ ਕੁਝ ਤਰੀਕਿਆਂ ਵਿੱਚ ਫਿਸ਼ਿੰਗ, ਸਕਿਮਿੰਗ, ਸੋਸ਼ਲ ਇੰਜਨੀਅਰਿੰਗ, ਹੈਕਿੰਗ ਅਤੇ ਡੰਪਸਟਰ ਡਾਈਵਿੰਗ ਸ਼ਾਮਲ ਹਨ। ਪਛਾਣ ਦੀ ਚੋਰੀ ਔਨਲਾਈਨ ਜਾਂ ਔਫਲਾਈਨ ਹੋ ਸਕਦੀ ਹੈ, ਜਾਂ ਦੋਵਾਂ ਦਾ ਸੁਮੇਲ ਵੀ ਹੋ ਸਕਦਾ ਹੈ।

ਏ.ਸੀ.ਸੀ.ਸੀ ਦੀ ਡਿਪਟੀ ਚੇਅਰ ਕੈਟਰੀਓਨਾ ਲੋਵੇ ਨੇ ਕਿਹਾ ਕਿ ਘੱਟ ਕੀਮਤੀ ਲੱਗਣ ਵਾਲੀ ਜਾਣਕਾਰੀ ਵੀ ਇੱਕ ਵਾਰ ਚੋਰੀ ਹੋਣ ਤੋਂ ਬਾਅਦ ਘੁਟਾਲੇ ਕਰਨ ਵਾਲਿਆਂ ਲਈ ਲਾਭਦਾਇਕ ਹੋ ਸਕਦੇ ਹਨ।

ਘੋਟਾਲੇ ਕਰਨ ਵਾਲੇ ਜਨਤਕ ਸਰੋਤਾਂ ਤੋਂ ਤੁਹਾਡੇ ਬਾਰੇ ਹੋਰ ਜਾਣਕਾਰੀ ਲੈਣ ਦੇ ਯੋਗ ਹੋ ਸਕਦੀ ਹੈ।

ਡਾ ਲੋਵੇ ਨੇ ਕਿਹਾ ਕਿ ਇਸ ਵਿੱਚ ਸੋਸ਼ਲ ਮੀਡੀਆ ਖਾਤੇ ਸ਼ਾਮਲ ਹਨ ਜੋ ਤੁਹਾਡੇ ਪਰਿਵਾਰ ਬਾਰੇ ਫੋਟੋਆਂ ਅਤੇ ਜਾਣਕਾਰੀ ਨੂੰ ਪ੍ਰਦਰਸ਼ਿਤ ਕਰ ਸਕਦੇ ਹਨ।
ਸਾਈਬਰ ਅਪਰਾਧੀ ਇਹ ਜਾਣਕਾਰੀ ਹਾਸਿਲ ਹੋਣ ਤੇ ਕੀ ਕਰ ਸਕਦੇ ਹਨ?

ਡਾ ਲੋਵੇ ਦਾ ਕਹਿਣਾ ਹੈ ਕਿ ਇਹ ਘੋਟਾਲੇਬਾਜ਼ਾਂ ਦੁਆਰਾ ਸੰਕਲਿਤ ਕੀਤੀ ਗਈ ਨਿੱਜੀ ਜਾਣਕਾਰੀ ਦੀ ਗੁਣਵੱਤਾ ਅਤੇ ਮਾਤਰਾ 'ਤੇ ਨਿਰਭਰ ਕਰੇਗਾ।

ਡਾ. ਲੋਵੇ ਔਨਲਾਈਨ ਸਟੋਰਾਂ ਸਮੇਤ ਕਿਸੇ ਅਣਜਾਣ ਵੈੱਬਸਾਈਟ ਵਿੱਚ ਆਪਣੇ ਨਿੱਜੀ ਵੇਰਵਿਆਂ ਨੂੰ ਦਾਖਲ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਦੀ ਸਿਫ਼ਾਰਸ਼ ਕਰਦੇ ਹਨ।

ਸਾਰਾ ਕੈਵਨਾਘ ਆਈ ਡੀ ਕੇਅਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਰਾਸ਼ਟਰੀ ਪਛਾਣ ਅਤੇ ਸਾਈਬਰ ਸਹਾਇਤਾ ਸੇਵਾ ਵਿਖੇ ਕਮਿਊਨਿਟੀ ਆਊਟਰੀਚ ਦੀ ਮੈਨੇਜਰ ਹੈ।

ਉਹ ਤੁਹਾਡੀ ਨਿੱਜੀ ਜਾਣਕਾਰੀ ਲਈ ਫ਼ੋਨ ਕਾਲਾਂ ਤੋਂ ਸਾਵਧਾਨ ਰਹਿਣ ਦੀ ਸਿਫ਼ਾਰਸ਼ ਕਰਦੀ ਹੈ।

ਮਿਸ ਕੈਵਨਾਘ ਘਰ ਅਤੇ ਖਾਸ ਤੌਰ 'ਤੇ ਯਾਤਰਾ ਕਰਨ ਵੇਲੇ ਨਿੱਜੀ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣ ਦਾ ਸੁਝਾਅ ਵੀ ਦਿੰਦੀ ਹੈ। ਆਪਣੇ ਮੇਲਬਾਕਸ ਨੂੰ ਲਾਕ ਕਰੋ ਅਤੇ ਆਪਣੀ ਨਿੱਜੀ ਜਾਣਕਾਰੀ ਵਾਲੇ ਜਿਹੜੇ ਦਸਤਾਵੇਜ਼ਾਂ ਦੀ ਤੁਹਾਨੂੰ ਹੁਣ ਲੋੜ ਨਹੀਂ ਹੈ ਉਨ੍ਹਾਂ ਨੂੰ ਨਸ਼ਟ ਕਰੋ।

ਹਰੇਕ ਔਨਲਾਈਨ ਖਾਤੇ ਲਈ ਮਜ਼ਬੂਤ, ਵਿਲੱਖਣ ਪਾਸਵਰਡ ਹੋਣਾ ਵੀ ਮਹੱਤਵਪੂਰਨ ਹੈ।

ਪਰ ਤੁਸੀਂ ਕਿਵੇਂ ਦੱਸ ਸਕਦੇ ਹੋ ਕਿ ਤੁਹਾਡੀ ਪਛਾਣ ਚੋਰੀ ਹੋ ਗਈ ਹੈ?

ਜ਼ਿਆਦਾਤਰ ਪਛਾਣ ਚੋਰੀ ਪੀੜਤ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਉਨ੍ਹਾਂ ਦੀ ਜਾਣਕਾਰੀ ਕਿਵੇਂ ਚੋਰੀ ਕੀਤੀ ਗਈ ਸੀ।

ਮਿਸ ਕੈਵਨਾਘ ਦਾ ਕਹਿਣਾ ਹੈ ਕਿ ਚੌਕਸ ਰਹਿਣਾ ਅਤੇ ਤੁਹਾਡੀ ਪਛਾਣ ਦੀ ਦੁਰਵਰਤੋਂ ਦੇ ਸੰਕੇਤਾਂ ਤੇ ਧਿਆਨ ਦੇਣਾ ਮਹੱਤਵਪੂਰਨ ਹੈ।
ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਪਛਾਣ ਚੋਰੀ ਹੋ ਗਈ ਹੈ ਤਾਂ ਉਹ ਆਈ ਡੀ ਕੇਅਰ ਨਾਲ ਸੰਪਰਕ ਕਰਨ ਦੀ ਵੀ ਸਿਫ਼ਾਰਸ਼ ਕਰਦੀ ਹੈ ਜਿੱਥੇ ਕਿ ਇੱਕ ਸਲਾਹਕਾਰ ਤੁਹਾਨੂੰ ਇੱਕ ਕਦਮ-ਦਰ-ਕਦਮ ਗਾਈਡ ਦੇਵੇਗਾ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ।

ਮਿਸ ਕੈਵਨਾਘ ਦੱਸਦੀ ਹੈ ਕਿ ਤੁਰੰਤ ਸੰਬੰਧਿਤ ਸੰਸਥਾਵਾਂ ਨਾਲ ਸੰਪਰਕ ਕਰਨਾ ਅਤੇ ਆਪਣੇ ਔਨਲਾਈਨ ਖਾਤੇ ਦੇ ਵੇਰਵਿਆਂ ਦੀ ਜਾਂਚ ਕਰਨਾ ਵੀ ਮਹੱਤਵਪੂਰਨ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਛਾਣ ਦੀ ਧੋਖਾਧੜੀ ਦਾ ਸ਼ਿਕਾਰ ਹੋ ਤਾਂ ਤੁਸੀਂ ਕ੍ਰੈਡਿਟ ਰਿਪੋਰਟਿੰਗ ਕੰਪਨੀਆਂ ਨੂੰ ਆਪਣੀ ਖਪਤਕਾਰ ਕ੍ਰੈਡਿਟ ਰਿਪੋਰਟ 'ਤੇ ਪਾਬੰਦੀ ਲਗਾਉਣ ਲਈ ਬੇਨਤੀ ਦਰਜ ਕਰ ਸਕਦੇ ਹੋ।

ਸਿਡਨੀ ਯੂਨੀਵਰਸਿਟੀ ਵਿੱਚ ਵਿੱਤ ਦੇ ਅਨੁਸ਼ਾਸਨ ਵਿੱਚ ਇੱਕ ਸੀਨੀਅਰ ਲੈਕਚਰਾਰ, ਐਂਡਰਿਊ ਗ੍ਰਾਂਟ ਦੱਸਦਾ ਹੈ ਕਿ ਕ੍ਰੈਡਿਟ ਪਾਬੰਦੀਆਂ ਕ੍ਰੈਡਿਟ ਪ੍ਰਦਾਤਾਵਾਂ ਨੂੰ ਤੁਹਾਡੀ ਕ੍ਰੈਡਿਟ ਰਿਪੋਰਟ ਦੀ ਜਾਂਚ ਕਰਨ ਜਾਂ ਐਕਸੈਸ ਕਰਨ ਤੋਂ ਰੋਕਦੀਆਂ ਹਨ।

ਡਾ ਗ੍ਰਾਂਟ ਦਾ ਕਹਿਣਾ ਹੈ ਕਿ ਕ੍ਰੈਡਿਟ ਪਾਬੰਦੀ ਲਈ ਅਰਜ਼ੀ ਦੇਣਾ ਸਧਾਰਨ ਹੈ ਅਤੇ ਇਸ ਵਿੱਚ ਆਸਟ੍ਰੇਲੀਆ ਵਿੱਚ ਤਿੰਨ ਕ੍ਰੈਡਿਟ ਰਿਪੋਰਟਿੰਗ ਸੰਸਥਾਵਾਂ ਨਾਲ ਇੱਕ ਔਨਲਾਈਨ ਅਰਜ਼ੀ ਭਰਨਾ ਸ਼ਾਮਲ ਹੈ।

ਪਛਾਣ ਦੀ ਚੋਰੀ ਕਿਸੇ ਨਾਲ ਵੀ ਹੋ ਸਕਦੀ ਹੈ ਭਾਵੇਂ ਉਸ ਨੇ ਬਹੁਤ ਸਾਰੀਆਂ ਸਾਵਧਾਨੀਆਂ ਕਿਓਂ ਨਾ ਵਰਤੀਆਂ ਹੋਣ।

ਡਾਕਟਰ ਗ੍ਰਾਂਟ ਖੁਦ ਵਿਦੇਸ਼ ਵਿੱਚ ਪਛਾਣ ਦੀ ਚੋਰੀ ਦਾ ਸ਼ਿਕਾਰ ਹੋ ਚੁੱਕਿਆ ਹੈ।

ਡਾ ਲੋਵੇ ਅਤੇ ਸਕੈਮਵਾਚ ਵਾਧੂ ਚੌਕਸ ਰਹਿਣ ਦੀ ਸਿਫ਼ਾਰਸ਼ ਕਰਦੇ ਹਨ।

Share