ਆਸਟ੍ਰੇਲੀਆ 'ਚ ਕੰਮਕਾਜ ਵਾਲੀ ਥਾਂ ਨਾਲ ਜੁੜੇ ਅਣਲਿਖਤ ਨਿਯਮ ਕੀ ਹਨ?

Australia Explained: HANDSHAKE MAN

The Australian workplace “is highly regulated”. Credit: Thomas Barwick/Getty Images

Get the SBS Audio app

Other ways to listen

ਆਸਟ੍ਰੇਲੀਆ ਵਿੱਚ ਹਰ ਕੰਪਨੀ ਦੇ ਕੋਡ ਆਫ ਕੰਡਕਟ ਵੱਖੋ ਵੱਖਰੇ ਹੁੰਦੇ ਹਨ, ਪਰ ਫਿਰ ਵੀ ਕੁੱਝ ਆਮ ਨਿਯਮ ਹਨ ਜਿਨ੍ਹਾਂ ਦੀ ਜ਼ਿਆਦਾਤਰ ਕਾਰੋਬਾਰਾਂ ਅਤੇ ਉਦਯੋਗਾਂ ਵਿੱਚ ਪਾਲਣਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਵਰਕਪਲੇਸ ਵਿੱਚ ਕੁੱਝ ਅਜਿਹੇ ਅਣ-ਬੋਲੇ ਨਿਯਮ ਵੀ ਹਨ ਜੋ ਸਮਾਜਿਕ ਨਿਯਮਾਂ ਦੇ ਸਮਾਨ ਸਮਝੇ ਜਾ ਸਕਦੇ ਹਨ।


ਆਸਟ੍ਰੇਲੀਆ ਵਿੱਚ ਨਵੀਂ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ, ਉਸ ਅਦਾਰੇ ਦੇ ਅਣ-ਕਹੇ ਨਿਯਮਾਂ ਨੂੰ ਸਮਝਣਾ ਜ਼ਰੂਰੀ ਹੈ।

ਯੂਟੀਐਸ ਬਿਜ਼ਨਸ ਸਕੂਲ ਦੇ ਐਸੋਸੀਏਟ ਡੀਨ (ਅਕਾਦਮਿਕ ਸਟਾਫਿੰਗ) ਅਤੇ ਐਸੋਸੀਏਟ ਪ੍ਰੋਫੈਸਰ ਰੌਬਿਨ ਜੌਨਸ ਦਾ ਕਹਿਣਾ ਹੈ ਕਿ ਅਣਲਿਖਤ ਨਿਯਮ ਕੰਪਨੀ ਤੋਂ ਕੰਪਨੀ ਬਦਲਦੇ ਹਨ।

ਪ੍ਰੋਫੈਸਰ ਜੌਨਸ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਕੁਝ ਨਾ ਕਹੇ ਜਾਣ ਵਾਲੇ ਨਿਯਮ ਸਧਾਰਨ ਰੋਜ਼ਾਨਾ ਦੀਆਂ ਆਦਤਾਂ ਅਤੇ ਵਿਵਹਾਰ ਤੋਂ ਲੈ ਕੇ ਨੈਟਵਰਕ ਅਤੇ ਰਿਸ਼ਤੇ ਬਣਾਉਣ ਬਾਰੇ ਹੁੰਦੇ ਹਨ ।
Australia Explained: Office Dynamics
A diverse team of Australian professionals collaborating in a Sydney office. Credit: pixdeluxe/Getty Images
ਨੇਜਾਤ ਬਾਸਰ ਐਸਬੀਐਸ ਤੁਰਕੀ ਦੇ ਕਾਰਜਕਾਰੀ ਨਿਰਮਾਤਾ ਹਨ। ਆਸਟ੍ਰੇਲੀਆ ਆਉਣ ਤੋਂ ਪਹਿਲਾਂ ਉਹ 20 ਸਾਲਾਂ ਤੋਂ ਤੁਰਕੀ ਵਿੱਚ ਕੰਮ ਕਰ ਰਹੇ ਸਨ ।

“ਤੁਰਕੀ ਵਿੱਚ ਧੱਕੇਸ਼ਾਹੀ ਇੱਕ ਨਿਯਮ ਹੈ। ਉਥੇ ਆਮ ਸਮਝਿਆ ਜਾਂਦਾ ਹੈ ਕਿ ਹਨ , 'ਠੀਕ ਹੈ, ਮਾਲਕਾਂ ਨੂੰ ਸਖ਼ਤ ਹੋਣ ਦੀ ਜ਼ਰੂਰਤ ਹੈ ਅਤੇ ਕਰਮਚਾਰੀਆਂ ਨੂੰ ਆਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ'। ਜਦੋਂ ਕਿ ਇੱਥੇ [ਆਸਟ੍ਰੇਲੀਆ ਵਿੱਚ] ਧੱਕੇਸ਼ਾਹੀ ਅਤੇ ਲਿੰਗ ਪੱਖਪਾਤ ਦੀਆਂ ਸਪਸ਼ਟ ਪਰਿਭਾਸ਼ਾਵਾਂ ਹਨ”।
Australia Explained  : meeting speaking up woman
After securing a new job in Australia, it’s essential to understand the company’s unspoken rules. Credit: xavierarnau/Getty Images
ਆਸਟ੍ਰੇਲੀਆ ਦੇ ਕੰਮ ਵਾਲੀ ਥਾਂ 'ਤੇ ਸਮਾਜੀਕਰਨ ਅਤੇ ਰਿਸ਼ਤੇ ਬਣਾਉਣ ਲਈ ਕੌਫੀ ਜਾਂ ਚਾਹ ਦਾ ਬ੍ਰੇਕ ਸਾਂਝਾ ਕਰਨਾ ਇੱਕ ਆਮ ਅਭਿਆਸ ਹੈ। 

ਹਾਲਾਂਕਿ ਹੋ ਸਕਦਾ ਹੈ ਕਿ ਕੁਝ ਪ੍ਰਵਾਸੀ ਇਸ ਅਭਿਆਸ ਤੋਂ ਜਾਣੂ ਨਾ ਹੋਣ ਅਤੇ ਇਸ ਨੂੰ ਅਨੈਤਿਕ ਅਤੇ ਸਮੇਂ ਦੀ ਬਰਬਾਦੀ ਵਜੋਂ ਦੇਖਦੇ ਹੋਣ ਪਰ ਕਦੇ-ਕਦਾਈਂ ਕੰਮ ਵਾਲੀ ਥਾਂ 'ਤੇ ਅਣਲਿਖਤ ਨਿਯਮਾਂ ਨੂੰ ਨਾ ਸਮਝਣ ਨਾਲ ਵਿਅਕਤੀ ਇਕੱਲਾਪਣ ਮਹਿਸੂਸ ਕਰ ਸਕਦਾ ਹੈ। 

Subscribe or follow the Australia Explained podcast for more valuable information and tips about settling into your new life in Australia.

Do you have any questions or topic ideas? Send us an email to

Share