ਆਸਟ੍ਰੇਲੀਆ ਦੀ ਕਾਨੂੰਨ ਪ੍ਰਣਾਲੀ: ਕਾਨੂੰਨ, ਅਦਾਲਤਾਂ ਤੇ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ

Australia Explained: Australian Legal System

Equality before the law and fairness are two of the basic principles observed in the Australian legal system. Source: Moment RF / Rae Allen/Getty Images

Get the SBS Audio app

Other ways to listen

ਕੀ ਤੁਸੀਂ ਆਸਟ੍ਰੇਲੀਆ ਦੀ ਕਾਨੂੰਨੀ ਪ੍ਰਣਾਲੀ ਤੋਂ ਜਾਣੂ ਹੋ? ਆਸਟ੍ਰੇਲੀਆ ਦੇ ਛੇ ਰਾਜਾਂ ਅਤੇ ਦੋ ਪ੍ਰਦੇਸ਼ਾਂ ਵਿੱਚ ਕੁੱਝ ਕਾਨੂੰਨ ਰਾਸ਼ਟਰੀ ਤੌਰ 'ਤੇ ਲਾਗੂ ਹੁੰਦੇ ਹਨ। ਹਰੇਕ ਅਧਿਕਾਰ ਖੇਤਰ ਲਈ ਵਿਸ਼ੇਸ਼ ਕਾਨੂੰਨ ਹਨ। ਇਸ ਤੋਂ ਇਲਾਵਾ ਫੈਡਰਲ ਅਤੇ ਰਾਜ ਅਦਾਲਤਾਂ ਵੀ ਇਸ ਪ੍ਰਣਾਲੀ ਦੇ ਨਾਲ-ਨਾਲ ਕੰਮ ਕਰਦੀਆਂ ਹਨ। ਆਸਟ੍ਰੇਲੀਆ ਦੇ ਕਾਨੂੰਨ ਨੂੰ ਸਮਝਣ ਤੋਂ ਲੈ ਕੇ ਕਾਨੂੰਨੀ ਸਹਾਇਤਾ ਤੱਕ ਪਹੁੰਚ ਕਰਨ ਅਤੇ ਕਾਨੂੰਨੀ ਪ੍ਰਣਾਲੀ ਦੇ ਕੰਮ ਕਰਨ ਦੇ ਤਰੀਕੇ ਬਾਰੇ ਸਾਡੇ ਲੜੀਵਾਰ ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਤਹਿਤ ਜਾਣੋ।


ਆਸਟ੍ਰੇਲੀਆ ਦੀ ਕਾਨੂੰਨੀ ਪ੍ਰਣਾਲੀ ਇੱਕ ਗੁੰਝਲਦਾਰ ਫਰੇਮਵਰਕ ਹੈ ਜੋ ਵਿਵਸਥਾ ਨੂੰ ਕਾਇਮ ਰੱਖਣ, ਨਿਆਂ ਨੂੰ ਯਕੀਨੀ ਬਣਾਉਣ ਅਤੇ ਇਸਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਹੈ।

ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨ, ਜਿਸਨੂੰ ਪਾਰਲੀਮੈਂਟ ਦੇ ਐਕਟ ਵਜੋਂ ਜਾਣਿਆ ਜਾਂਦਾ ਹੈ, ਨੂੰ 'statute law' ਕਿਹਾ ਜਾਂਦਾ ਹੈ। ਇਨ੍ਹਾਂ ਦੀ ਅਦਾਲਤੀ ਵਿਆਖਿਆ ਦੁਆਰਾ ਇਹਨਾਂ ਨੂੰ ਕਾਨੂੰਨ ਵਿੱਚ ਤਬਦੀਲ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ 'ਕੇਸ ਲਾਅ' ਵਜੋਂ ਜਾਣਿਆ ਜਾਂਦਾ ਹੈ।

ਜਦੋਂ ਅਪਰਾਧਕ ਕਾਨੂੰਨ ਦੀ ਗੱਲ ਆਉਂਦੀ ਹੈ, ਤਾਂ ਜ਼ਿਆਦਾਤਰ ਮਾਮਲਿਆਂ ਨੂੰ ਰਾਜ ਜਾਂ ਖੇਤਰੀ ਪੱਧਰਾਂ ਦੇ ਅੰਦਰ ਨਿਪਟਾਇਆ ਜਾਂਦਾ ਹੈ।
Australia Explained: Australian Legal System
The Constitution is Australia’s fundamental legal document, that sets up the structures of our government, including parliamentary procedures for creating legislation, Dr Partlett explains. Credit: Kokkai Ng/Getty Images
ਕਾਨੂੰਨੀ ਕਾਰਵਾਈਆਂ ਆਮ ਤੌਰ 'ਤੇ ਰਾਜ ਦੁਆਰਾ ਅਪਰਾਧਿਕ ਮਾਮਲਿਆਂ ਵਿੱਚ ਸ਼ੁਰੂ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਵਿਅਕਤੀਆਂ ਅਤੇ ਸੰਸਥਾਵਾਂ ਵਿਚਕਾਰ ਵਿਵਾਦਾਂ ਨੂੰ ਸ਼ਾਮਲ ਕਰਨ ਵਾਲੇ ਸਿਵਲ ਮਾਮਲਿਆਂ ਵਿੱਚ ਅਜਿਹਾ ਨਹੀਂ ਹੈ, ਜਿਵੇਂ ਕਿ ਜਾਇਦਾਦ ਦੇ ਵਿਵਾਦ, ਇਕਰਾਰਨਾਮੇ ਦੀ ਉਲੰਘਣਾ, ਅਤੇ ਕਰਮਚਾਰੀ ਦੇ ਮੁਆਵਜ਼ੇ ਦੇ ਕੇਸ।

ਸਿਵਲ ਕੇਸਾਂ ਦੇ ਉਲਟ, ਸਰਕਾਰੀ ਸਬਸਿਡੀ ਵਾਲੀਆਂ ਕਾਨੂੰਨੀ ਸਹਾਇਤਾ ਸੇਵਾਵਾਂ ਵਿੱਚ ਅਪਰਾਧਿਕ ਮਾਮਲਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸ ਵਿੱਚ ਹਰੇਕ ਅਧਿਕਾਰ ਖੇਤਰ ਵਿੱਚ ਕਾਨੂੰਨੀ ਸਹਾਇਤਾ ਕਮਿਸ਼ਨ ਅਤੇ ਰਾਸ਼ਟਰਮੰਡਲ ਕਾਨੂੰਨੀ ਵਿੱਤੀ ਸਹਾਇਤਾ ਸਕੀਮਾਂ ਸ਼ਾਮਲ ਹੁੰਦੀਆਂ ਹਨ।
Australia Explained: Australian Legal System
Most criminal cases are dealt with by state and territory courts in Australia. Credit: Light Bulb Works/Getty Images
ਜਿਨ੍ਹਾਂ ਨੂੰ ਕਾਨੂੰਨੀ ਨੁਮਾਇੰਦਗੀ ਦੀ ਲੋੜ ਹੈ ਪਰ ਉਹ ਭਾਰੀ ਫੀਸਾਂ ਅਦਾ ਨਹੀਂ ਕਰ ਸਕਦੇ ਅਤੇ ਉਹ ਸਰਕਾਰ ਦੁਆਰਾ ਫੰਡ ਪ੍ਰਾਪਤ ਪ੍ਰੋਗਰਾਮਾਂ ਲਈ ਯੋਗ ਨਹੀਂ ਹਨ, ਤਾਂ ਵੀ ਉਹ ਕੁੱਝ ਵਿਕਲਪਾਂ ਦੀ ਪੜਚੋਲ ਕਰ ਸਕਦੇ ਹਨ ਜਿਵੇਂ ਕਿ ਉਹਨਾਂ ਦੇ ਖੇਤਰ ਵਿੱਚ ਵਕੀਲਾਂ ਦੀ ਖੋਜ ਕਰਨਾ, ਜੋ ਕੁਝ ਮਾਮਲਿਆਂ ਲਈ ਪ੍ਰੋ-ਬੋਨੋ ਸਹਾਇਤਾ ਪ੍ਰਦਾਨਕਰਦੇ ਹਨ।

ਭਾਈਚਾਰਕ ਕਾਨੂੰਨੀ ਕੇਂਦਰ ਵੀ ਇੱਕ ਹੋਰ ਵਿਕਲਪ ਹਨ। ਉਹਨਾਂ ਵਿੱਚ ਹਰੇਕ ਰਾਜ ਅਤੇ ਖੇਤਰ ਵਿੱਚ ਔਰਤਾਂ ਦੀਆਂ ਅਜਿਹੀਆਂ ਕਾਨੂੰਨੀ ਸੇਵਾਵਾਂ ਸ਼ਾਮਲ ਹਨ, ਜੋ ਪਰਿਵਾਰਕ ਹਿੰਸਾ ਦੇ ਮਾਮਲਿਆਂ ਲਈ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਾਹਰ ਹਨ।
Australia Explained: Australian Legal System
Disputes including breach of contract, motor vehicle accidents, worker’s compensation cases and property disputes are examples of civil law cases. Credit: Lighthousebay/Getty Images
ਹਾਲਾਂਕਿ ਹਮੇਸ਼ਾਂ ਕਾਨੂੰਨੀ ਸਲਾਹ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਖਾਸ ਕਰ ਜਦੋਂ ਕੋਈ ਵਿਅਕਤੀ ਆਸਟ੍ਰੇਲੀਆ ਦੀ ਕਾਨੂੰਨੀ ਪ੍ਰਣਾਲੀ ਤੋਂ ਜਾਣੂ ਨਾ ਹੋਵੇ।

Visit for a comprehensive list of legal assistance providers, including Legal Aid commissions and specialist domestic violence legal services.

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share