ਸੈਟਲਮੈਂਟ ਗਾਈਡ : ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿਚਲੀ ਜਿੰਦਗੀ

Regional town in Australia

A regional town in Australia (Getty Images) Source: Getty Images

Get the SBS Audio app

Other ways to listen

ਪਿਛਲੇ ਸਾਲ ਆਸਟਰੇਲੀਆ ਆਏ ਪ੍ਰਵਾਸੀਆਂ ਵਿੱਚੋਂ ਲਗਭਗ ਸਾਰਿਆਂ ਨੇ ਹੀ ਮੈਲਬਰਨ ਅਤੇ ਸਿਡਨੀ ਵਿੱਚ ਆ ਕੇ ਹੀ ਵਸਣ ਨੂੰ ਪਹਿਲ ਦਿੱਤੀ ਸੀ, ਜਦਕਿ ਖੇਤਰੀ ਆਸਟਰੇਲੀਆ ਘੱਟ ਜਨਸੰਖਿਆ ਦੀ ਮੁਸ਼ਕਲ ਨਾਲ ਜੂਝ ਰਿਹਾ ਹੈ। ਆਸਟਰੇਲੀਅਨ ਸਰਕਾਰ ਸਾਰੇ ਹੀ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਖੇਤਰੀ ਇਲਾਕਿਆਂ ਵਿੱਚ ਜਾ ਕੇ ਵਸਣ ਲਈ ਕੁੱਝ ਰਿਇਅਤਾਂ ਦੇ ਰਹੀ ਹੈ।


ਫਰਵਾਦੀਨ ਦਾਲੀਰੀ ਪ੍ਰਵਾਸੀਆਂ ਵਿੱਚ ਕਾਫੀ ਜਾਣਿਆ ਪਹਿਚਾਣਿਆ ਨਾਮ ਹੈ। ਘੱਟ ਧਾਰਮਿਕ ਗਿਣਤੀ ਬਾਹਾਈ ਤੋਂ ਹੋਣ ਕਾਰਨ ਇਸ ਨੂੰ ਇਰਾਨ ਵਿੱਚ ਭਾਰੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸੇ ਕਾਰਨ ਇਸ ਨੇ ਭਾਰਤ ਵਿੱਚ ਜਾ ਕੇ ਵਸਣ ਦਾ ਫੇਸਲਾ ਕੀਤਾ ਸੀ। ਜਦੋਂ ਇਰਾਨ ਵਿੱਚ ਹੋਈ ਸਰਕਾਰ ਬਦਲੀ ਕਾਰਨ ਇਸ ਦਾ ਪਾਸਪੋਰਟ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਤਾਂ ਇਸ ਨੇ ਮੈਲਬਰਨ ਆ ਕੇ ਰਹਿਣ ਦਾ ਫੈਸਲਾ ਲਿਆ।

ਇਸ ਸਮੇਂ ਦਾਲੀਰੀ ਨੂੰ ਟਾਊਨਸਵਿਲ ਵਿੱਚ ਵਸਿਆਂ ਕੋਈ 30 ਕੂ ਸਾਲ ਹੋ ਚੁੱਕੇ ਹਨ, ਜਿੱਥੇ ਉਹ ਟਾਊਨਸਵਿਲ ਇੰਟਰਕਲਚਰਲ ਸੈਂਟਰ ਤਹਿਤ ਇੱਕ ਸਲਾਨਾ ਫੈਸਟੀਵਲ ਕਰਵਾਉਂਦਾ ਹੈ।
Townsville Airport
Townsville Airport Source: Townsville Airport
ਪੂਰੇ ਦੇਸ਼ ਦੀ ਆਰਥਿਕਤਾ ਵਿੱਚ ਖੇਤਰੀ ਆਸਟਰੇਲੀਆ ਵਲੋਂ 40% ਯੋਗਦਾਨ ਪਾਇਆ ਜਾਂਦਾ ਹੈ ਅਤੇ ਤਿੰਨਾਂ ਵਿੱਚੋਂ ਇੱਕ ਵਿਅਕਤੀ ਨੂੰ ਰੁਜ਼ਗਾਰ ਇੱਥੇ ਰੁਜ਼ਗਾਰ ਮਿਲਦਾ ਹੈ। ਖੇਤਰੀ ਇਲਾਕਿਆਂ ਵਿੱਚ ਸਾਰੇ ਹੀ ਉਹ ਵਾਲੇ ਵੱਡੇ ਛੋਟੇ ਸ਼ਹਿਰ ਆਉਂਦੇ ਹਨ ਜੋ ਕਿ ਸਿਡਨੀ, ਮੈਲਬਰਨ, ਬਰਿਸਬੇਨ, ਪਰਥ, ਐਡਿਲੇਡ ਅਤੇ ਕੈਨਬਰਾ ਤੋਂ ਬਾਹਰ ਵੱਸੇ ਹੋਏ ਹਨ।

ਪਰ ਕਈ ਖੇਤਰੀ ਇਲਾਕੇ ਘੱਟ ਰਹੀ ਜਨਸੰਖਿਆ ਕਾਰਨ ਮੁਸ਼ਕਲਾਂ ਵਿੱਚ ਹਨ। ਪੱਛਮੀ ਆਸਟਰੇਲੀਆ ਦੇ ਕਿਸਾਨ ਸਟੂਆਰਟ ਮੈਕਅਲਪਾਈਨ ਨੇ ਡਾਲਵਾਲੀਨੂ ਜੋ ਕਿ ਭੇਡਾਂ ਦੇ ਕਾਰੋਬਾਰ ਕਾਰਨ ਮਸ਼ਹੂਰ ਸੀ ਵਿੱਚ ਵਧ ਰਹੀ ਉਮਰ ਵਾਲੇ ਲੋਕਾਂ ਦੀ ਬਹੁਤਾਤ ਕਾਰਨ ਮੰਦੀ ਮਹਿਸੂਸ ਕੀਤੀ ਹੈ। ਉਸ ਨੇ ਖੇਤਰੀ ਜਨਸੰਖਿਆ ਵਧਾਉਣ ਲਈ ਇੱਕ ਨੀਤੀ ਸਾਲ 2010 ਵਿੱਚ ਤਿਆਰ ਕੀਤੀ ਸੀ ਜਿਸ ਨੂੰ ਲੋਕਲ ਕਾਂਉਂਸਲ ਵਲੋਂ ਚੰਗਾ ਹੁੰਗਾਰਾ ਦਿੱਤਾ ਗਿਆ ਸੀ।

ਪਰਥ ਤੋਂ 263 ਕਿਮੀ ਦੂਰ ਪਰਵਾਸੀਆਂ ਨੂੰ ਲਿਆਉਣਾ ਕੋਈ ਸੌਖਾ ਕੰਮ ਨਹੀਂ ਸੀ ਅਤੇ ਉਸ ਵਲੋਂ ਕੀਤੇ ਗਏ ਭਰਪੂਰ ਉਪਰਾਲਿਆਂ ਦੇ ਬਾਵਜੂਦ ਵੀ ਲੋਕਲ ਸਕੂਲ ਨੂੰ ਬਚਾਇਆ ਨਹੀਂ ਜਾ ਸਕਿਆ ਸੀ।
The forecast assumes the overall migration program will be delivered at around 160,000 in most years with a one-third to two-third balance in favour of the skill stream
The QLD state nominating body has closed the skilled program owing to a “significant backlog” of applications Source: SBS
ਰੀਜਨਲ ਰੀਪੋਪੂਲੇਸ਼ਨ ਐਡਵਾਈਜ਼ਰੀ ਕਮੇਟੀ ਦੇ ਮੁਖੀ ਵਜੋਂ ਮੈਕਆਲਪਾਈਨ ਨੇ ਕਈ ਸਾਲਾਂ ਦੀ ਮਿਹਨਤ ਨਾਲ ਡਵਾਲੀਨੂ ਦੀ ਜਨਸੰਖਿਆ ਵਿੱਚ ਕੁੱਝ ਸੁਧਾਰ ਕਰਵਾਇਆ ਸੀ। ਭਾਸ਼ਾਈ ਮੁਸ਼ਕਲਾਂ ਨਾਲ ਨਜਿੱਠਣ ਲਈ ਅੰਗਰੇਜੀ ਦੀਆਂ ਕਲਾਸਾਂ ਵੀ ਪ੍ਰਦਾਨ ਕਰਨੀਆਂ ਪਈਆਂ ਸਨ। ਅਤੇ ਨਾਲ ਹੀ ਰਿਹਾਇਸ਼ ਵਾਲੀ ਮੁਸ਼ਕਲ ਨਾਲ ਵੀ ਨਜਿੱਠਣਾ ਪਿਆ ਸੀ। ਪਰ ਇਸ ਸਾਰੇ ਦੇ ਨਤੀਜੇ ਕਾਫੀ ਉਤਸ਼ਾਹਤ ਕਰਨ ਵਾਲੇ ਸਾਹਮਣੇ ਆਏ ਸਨ।

ਛੋਟੇ ਨਿਵੇਸ਼ਾਂ ਦੇ ਮਾਹਰ ਮਾਹੀਰ ਮੋਮਾਂਦ ਭੀੜ ਭੜੱਕੇ ਵਾਲੇ ਸ਼ਹਿਰਾਂ ਅਤੇ ਖੇਤਰੀ ਇਲਾਕਿਆਂ ਦੇ ਗੱਠਜੋੜ ਵਿੱਚ ਇੱਕ ਨਿਵੇਕਲਾ ਹਲ ਦੇਖਦੇ ਹਨ। ਉਹ ਰੀਜਨਲ ਅਪੋਰਚੂਨੀਟੀਜ਼ ਆਸਟਰੇਲੀਆ ਨਾਮੀ ਇੱਕ ਨਾਨ-ਪਰੋਫਿਟ ਸੰਸਥਾ ਚਲਾ ਰਹੇ ਹਨ ਜੋ ਕਿ ਪਰਵਾਸੀਆਂ ਨੂੰ ਖੇਤਰੀ ਇਲਾਕਿਆਂ ਵਿੱਚ ਵਸਣ ਸਮੇਂ ਨੌਕਰੀਆਂ ਲਭਣ ਅਤੇ ਹੋਰ ਪ੍ਰਕਾਰ ਦੀ ਮਦਦ ਪਰਦਾਨ ਕਰਦੀ ਹੈ।
regional migration
Source: Pexels
ਸਾਲ 2011 ਦੀ ਜਨਗਨਣਾ ਦਸਦੀ ਹੈ ਕਿ ਖੇਤਰੀ ਇਲਾਕਿਆਂ ਵਿੱਚ ਵੱਡੇ ਸ਼ਹਿਰਾਂ ਦੇ ਮੁਕਾਬਲੇ ਘੱਟ ਕੰਪੀਟੀਸ਼ਨ ਹੁੰਦਾ ਹੈ ਅਤੇ ਇਸੇ ਕਾਰਨ ਕੰਮ ਛੇਤੀ ਨਾਲ ਮਿਲ ਜਾਂਦਾ ਹੈ। ਉਦਾਹਰਣ ਵਜੋਂ ਜਿੱਥੇ ਵੱਡੇ ਸ਼ਹਿਰਾਂ ਵਿਚਲੇ 61.3% ਪਰਵਾਸੀ ਕੰਮਾਂ ਕਾਰਾਂ ਤੇ ਲੱਗੇ ਹੋਏ ਸਨ, ਉੱਥੇ ਖੇਤਰੀ ਸ਼ਹਿਰਾਂ ਦੇ ਵਿੱਚ ਇਹ ਸੰਖਿਆ 78% ਸੀ।

ਨਾਈਜੀਰੀਆ ਦੇ ਜਨਮੇ ਹੋਏ ਸੂਰਜ ਐਡੀਬਾਇਓ ਓਪਾਟੋਕੁਨ ਨੂੰ ਮੈਕੂਆਰੀ ਯੂਨੀਵਰਸਟੀ ਵਿੱਚ ਸਕਾਲਰਸ਼ਿਪ ਨਾਲ ਵਾਤਾਵਰਣ ਵਿਸ਼ੇ ਵਿੱਚ ਡਿਗਰੀ ਲੈਣ ਦੇ ਬਾਵਜੂਦ ਵੀ ਕਈ ਸਾਲ ਨੌਕਰੀ ਲਭਣ ਵਿੱਚ ਲਗ ਗਏ ਸਨ। ਪਰ ਖੇਤਰੀ ਇਲਾਕੇ ਵਿੱਚ ਪਹਿਲੀ ਵਾਰੀ ਹੀ ਉਸ ਨੂੰ ਇੱਕ ਮੀਟ ਇੰਸਪੈਕਟਰ ਵਜੋਂ ਨੌਕਰੀ ਮਿਲ ਗਈ ਸੀ। ਅਤੇ ਅਜਿਹਾ ਘੱਟ ਕੰਪੀਟੀਸ਼ਨ ਕਾਰਨ ਹੀ ਸੰਭਵ ਹੋ ਸਕਿਆ ਸੀ।

ਆਰ ਓ ਏ ਸੰਸਥਾ ਦੇ ਜਿਆਦਾਤਰ ਕਲਾਇੰਟਸ ਪਰਵਾਸੀ ਅਤੇ ਨਵੇਂ ਗਰੈਜੂਏਟ ਹਨ। ਇਹਨਾਂ ਵਿੱਚੋਂ ਕਈ ਵਿਦੇਸ਼ਾਂ ਦੇ ਪੜੇ ਹੋਏ ਡਾਕਟਰ ਵੀ ਹਨ ਜਿਨਾਂ ਨੂੰ ਆਸਟ੍ਰੇਲੀਆ ਦੇ ਨਾਗਰਿਕ ਹੋਣ ਦੇ ਬਾਵਜੂਦ ਵੱਡੇ ਸ਼ਹਿਰਾਂ ਵਿੱਚ ਨੌਕਰੀ ਨਹੀਂ ਮਿਲੀ ਸੀ। ਮੋਮਾਂਦ ਅਨੁਸਾਰ ਲੋਕਾਂ ਨੂੰ ਖੇਤਰੀ ਇਲਾਕਿਆਂ ਵੱਲ ਪ੍ਰੇਰਤ ਕਰਨ ਦੇ ਕਈ ਨੁਕਤੇ ਹੁੰਦੇ ਹਨ।

ਆਸਟਰੇਲੀਅਨ ਨੈਸ਼ਨਲ ਯੂਨਿਵਰਸਿਟੀ ਦੇ ਸਕੂਲ ਆਫ ਡੈਮੋਗਰੈਫੀ ਵਲੋਂ 30 ਸਾਲਾਂ ਦੌਰਾਨ  ਇਕੱਤਰ ਕੀਤੇ ਡਾਟੇ ਤੋਂ ਪਤਾ ਚਲਿਆ ਹੈ ਕਿ ਖੇਤਰੀ ਇਲਾਕਿਆਂ ਵਿੱਚ ਸਥਾਪਤ ਹੋਣ ਵਾਲੇ ਸਾਰੇ ਪਰਵਾਸੀਆਂ ਵਿੱਚੋਂ 60% ਪਹਿਲੇ ਪੰਜਾਂ ਸਾਲਾਂ ਦੌਰਾਨ ਹੀ ਪ੍ਰਮੁੱਖ ਸ਼ਹਿਰਾਂ ਵਿੱਚ ਜਾ ਕੇ ਮੁੜ ਤੋਂ ਸਥਾਪਤ ਹੋ ਗਏ ਸਨ। ਅਤੇ ਫਰਵਾਦੀਨ ਦਾਲੀਰੀ ਅਨੁਸਾਰ, ਇਹ ਇਕ ਅਜਿਹਾ ਚਲਨ ਹੈ ਜਿਸ ਨੂੰ ਇਸ ਸਮੇਂ ਉਲਟਾਇਆ ਜਾ ਸਕਦਾ ਹੈ।

ਉਹ ਟਾਊਨਸਵਿੱਚ ਵਿੱਚ ਜਨਮੇ ਹੋਏ ਲੋਕਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਯੂਥ ਲੀਡਰਸ਼ਿੱਪ ਪਰੋਗਰਾਮਾਂ ਵਿੱਚ ਇਕੱਠਿਆਂ ਸੱਦਣ ਦਾ ਉਪਰਾਲਾ ਕਰਦਾ ਹੈ। ਜਿਸ ਦੇ ਦਾਲੀਰੀ ਅਨੁਸਾਰ ਕਈ ਵਧੀਆ ਲਾਭ ਦੇਖਣ ਨੂੰ ਮਿਲੇ ਹਨ।

ਐਸ ਬੀ ਐਸ ਵਲੋਂ ਪ੍ਰਸਾਰਤ ਕੀਤੀ ਜਾ ਰਹੀ ਲੜੀਵਾਰ ਸਟਰਗਲ ਸਟਰੀਟ ਨੂੰ ਜਰੂਰ ਦੇਖੋ ਜਿਸ ਵਿੱਚ ਆਸਟਰੇਲੀਆ ਦੇ ਖੇਤਰੀ ਇਲਾਕਿਆਂ ਵਿਚਲੇ ਪਛੜੇ ਹੋਏ ਭਾਈਚਾਰਿਆਂ ਸਾਹਮਣੇ ਆਉਣ ਵਾਲੀਆਂ ਚੁਣੋਤੀਆਂ ਨੂੰ ਉਜਾਗਰ ਕੀਤਾ ਗਿਆ ਹੈ।

ਇਸ ਦਾ ਤੀਜਾ ਲੜੀਵਾਰ ਬੁੱਧਵਾਰ 9 ਅਕਤੂਬਰ 8.30 ਵਜੇ ਸ਼ਾਮ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ ਹਰ ਬੁੱਧਵਾਰ ਜਾਰੀ ਰਹੇਗਾ। ਪ੍ਰਸਾਰਣ ਸਮੇਂ  ਤੋਂ ਬਾਅਦ ਵੀ ਇਸ ਨੂੰ ਐਸ ਬੀ ਐਸ ਆਨ ਡਿਮਾਂਡ ਤੇ ਦੇਖਿਆ ਜਾ ਸਕੇਗਾ।

Listen to  Monday to Friday at 9 pm. Follow us on  and 


 

 


Share