ਸਿਡਨੀ ਦੇ ਬਾਲੀ ਪੱਡਾ ਦੁਆਰਾ ਨਿਰਮਤ ਨਾਟਕ 'ਗਾਰਡਸ ਐਟ ਦਾ ਤਾਜ'

Australian born Punjabi youth Bali Padda chased his dream passion to become an actor.

ਆਸਟ੍ਰੇਲੀਆ ਦੇ ਜੰਮਪਲ ਪੰਜਾਬੀ ਨੌਜਵਾਨ ਬਾਲੀ ਪੱਡਾ ਨੇ ਅਦਾਕਾਰ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕੀਤਾ। Source: Bali Padda

Get the SBS Audio app

Other ways to listen

ਭਾਰਤੀ ਪਿਛੋਕੜ ਵਾਲੇ ਬਹੁਤ ਸਾਰੇ ਮਾਪਿਆਂ ਵਾਂਗ, ਸਿਡਨੀ ਨਿਵਾਸੀ ਬਾਲੀ ਪੱਡਾ ਦੇ ਮਾਪਿਆਂ ਨੇ ਵੀ ਉਸਨੂੰ ਆਈ ਟੀ ਸੈਕਟਰ ਵਿੱਚ ਚੰਗੀ ਤਨਖਾਹ ਵਾਲੀ ਨੌਕਰੀ ਕਰਨ ਲਈ ਉਤਸ਼ਾਹਿਤ ਕੀਤਾ। ਪਰ ਬਾਲੀ ਨੇ ਇੱਕ ਅਭਿਨੇਤਾ ਬਣ ਕੇ ਆਪਣੇ ਸੁਫਨਿਆਂ ਨੂੰ ਅੱਗੇ ਵਧਾਉਣ ਨੂੰ ਪਹਿਲ ਦਿੱਤੀ ਅਤੇ ਹੁਣ ਬਾਲੀ ਨੇ ਆਪਣੇ ਨਾਟਕ, 'ਗਾਰਡਸ ਐਟ ਦਾ ਤਾਜ' ਦਾ ਨਿਰਦੇਸ਼ਨ ਕੀਤਾ ਹੈ।


Highlights
  • ਬਾਲੀ ਪੱਡਾ ਨੇ ਆਪਣੇ ਦਿਲ ਦੀ ਸੁਣੀ ਅਤੇ ਆਪਣਾ ਕਰੀਅਰ ਆਈਟੀ ਤੋਂ ਐਕਟਿੰਗ ਵਿੱਚ ਬਦਲ ਲਿਆ।
  • ਆਪਣੀ ਚੰਗੇ ਪੈਸੇ ਵਾਲੀ ਨੌਕਰੀ ਛੱਡ ਕੇ ਸ਼੍ਰੀ ਪੱਡਾ ਇੰਗਲੈਂਡ ਚਲੇ ਗਏ ਅਤੇ ਅਦਾਕਾਰੀ ਸਿੱਖਣ ਲਈ ਜ਼ੋਰ ਲਗਾਇਆ।
  • ਹੁਣ ਸ਼੍ਰੀ ਪੱਡਾ ਅਦਾਕਾਰੀ ਤੋਂ ਅੱਗੇ ਵੱਧ ਕੇ ਨਿਰਦੇਸ਼ਨ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ।
ਤਕਰੀਬਨ 17 ਸਾਲ ਪਹਿਲਾਂ ਸਿਡਨੀ ਨਿਵਾਸੀ ਬਾਲੀ ਪੱਡਾ ਨੇ ਆਪਣੇ ਚੰਗੇ ਪੈਸੇ ਵਾਲੀ ਆਈ ਟੀ ਦੀ ਨੌਕਰੀ ਇਸ ਲਈ ਛੱਡਣ ਦਾ ਫੈਸਲਾ ਲਿਆ ਕਿਉਂਕਿ ਉਹ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ।

ਇਸ ਲਈ ਉਹ ਕਈ ਸਾਲ ਇੰਗਲੈਂਡ ਵਿੱਚ ਰਹੇ ਤੇ ਅਦਾਕਾਰੀ ਸਿੱਖੀ ਅਤੇ ਕਈ ਨਾਟਕਾਂ ਵਿੱਚ ਅਹਿਮ ਭੂਮਿਕਾ ਨਿਭਾਈ।

ਇਸ ਨਾਟਕ ਦਾ ਪ੍ਰਦਰਸ਼ਨ ਸਿਡਨੀ ਸਮੇਤ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਹੋ ਚੁੱਕਿਆ ਹੈ।
Guards at the Taj
'Guards at the Taj', the play directed by Australian Punjabi youth, Bali Padda. Source: Bali Padda
ਵਾਪਸ ਆਸਟ੍ਰੇਲੀਆ ਆ ਕੇ ਵੀ ਕਈ ਨਾਮਵਾਰ ਨਾਟਕਾਂ ਵਿੱਚ ਕੰਮ ਕੀਤਾ ਅਤੇ ਇਸ ਤੋਂ ਅੱਗੇ ਵਧਦੇ ਹੋਏ ਸ਼੍ਰੀ ਪੱਡਾ ਹੁਣ ਨਿਰਦੇਸ਼ਨ ਦਾ ਕਾਰਜ ਕਰ ਰਹੇ ਹਨ।

ਉਨਾਂ ਦਾ ਇੱਕ ਨਾਟਕ 'ਗਾਰਡਸ ਐਟ ਦਾ ਤਾਜ' ਉਸ ਵੇਲੇ ਦੀ ਯਾਦ ਦਿਵਾਉਂਦਾ ਹੈ ਜਦੋਂ ਜਹਾਂਗੀਰ ਨੇ ਤਾਜ ਬਨਾਉਣ ਵਾਲੇ ਸਾਰੇ ਮਜ਼ਦੂਰਾਂ ਦੇ ਹੱਥ ਵੱਢਣ ਦਾ ਹੁਕਮ ਦੇ ਦਿੱਤਾ ਸੀ।
Festa!- Bali's first ever theatre show - in London 2008
Festa!- Bali's first ever theatre show - in London 2008. Source: Bali Padda

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share