ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਅਨੁਸਾਰ ਸਿੱਖ ਭਾਈਚਾਰੇ ਦਾ ਸਬੰਧ ਆਸਟ੍ਰੇਲੀਆ ਦੇ ਆਦਿਵਾਸੀ ਲੋਕਾਂ ਨਾਲ ਜੁੜਿਆ ਹੋਇਆ ਹੈ

Naidoc week_sikh.jpg

2011 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਕੁਝ ਮੂਲ ਮਾਲਕਾਂ ਜਾਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੇ ਸਿੱਖ ਧਰਮ ਨੂੰ ਆਪਣੇ ਧਰਮ ਵਜੋਂ ਨਾਮਜ਼ਦ ਕੀਤਾ ਸੀ।

Get the SBS Audio app

Other ways to listen

ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ, ਪੱਛਮੀ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਵਿੱਚ ਸਿੱਖ ਧਰਮ ਦੀ ਮੌਜੂਦਗੀ ਦੀ ਪੁਸ਼ਟੀ ਕਰਦੀ ਹੈ। ਉਨ੍ਹਾਂ ਮੁਤਾਬਿਕ ਇਹ ਸੰਬੰਧ 160 ਸਾਲ ਪਹਿਲਾਂ ਤੱਕ ਕਾਇਮ ਹੋਏ ਹੋਣਗੇ।


Key Points
  • 1860 ਤੋਂ 1930 ਵਿੱਚ ਜਦ ਆਊਟਬੈਕ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੇ ਸ਼ੁਰੂਆਤੀ ਊਠ ਚਾਲਕਾਂ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਸਨ।
  • ਪਹਿਲੇ ਵਿਸ਼ਵ ਯੁੱਧ ਵਿੱਚ ਬਹੁਤ ਸਾਰੇ ਸਿੱਖ ਸੈਨਿਕਾਂ ਨੂੰ ANZACs ਵਜੋਂ ਭਰਤੀ ਕੀਤਾ ਗਿਆ ਸੀ।
ਕੀ ਤੁਸੀਂ ਜਾਣਦੇ ਹੋ, ਸਿੱਖ ਭਾਈਚਾਰੇ ਦਾ ਆਸਟ੍ਰੇਲੀਆ ਦੇ ਮੂਲ ਮਾਲਕਾਂ ਜਾਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਵੀ ਸੰਬੰਧ ਹੋ ਸਕਦਾ ਹੈ?

ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ, ਪੱਛਮੀ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਵਿੱਚ ਸਿੱਖ ਧਰਮ ਦੀ ਮੌਜੂਦਗੀ ਦੀ ਪੁਸ਼ਟੀ ਕਰਦੀ ਹੈ। ਉਨ੍ਹਾਂ ਮੁਤਾਬਿਕ ਇਹ ਸੰਬੰਧ 160 ਸਾਲ ਪਹਿਲਾਂ ਤੱਕ ਪਾਏ ਜਾ ਸਕਦੇ ਹਨ।

ਇਤਿਹਾਸਕਾਰ ਮੰਨਦੇ ਹਨ ਕਿ ਸਨ 1860 ਤੋਂ 1930 ਵਿੱਚ ਜਦ ਆਊਟਬੈਕ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੇ ਸ਼ੁਰੂਆਤੀ ਊਠ ਚਾਲਕਾਂ ਨੂੰ ਆਸਟ੍ਰੇਲੀਆ ਭੇਜਿਆ ਗਿਆ ਸੀ, ਤਾਂ ਉਨ੍ਹਾਂ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਸਨ।

ਇਨ੍ਹਾਂ ਊਠ ਚਾਲਕਾਂ ਵਿੱਚੋਂ ਬਹੁਤ ਸਾਰੇ ਪਰਿਵਾਰ ਬਾਅਦ ਵਿੱਚ ਆਪਣੇ ਵਤਨ ਪਰਤ ਗਏ ਸਨ , ਪਰ ਕੁੱਝ ਇੱਥੇ ਹੀ ਰਹਿ ਗਏ।

ਆਸਟ੍ਰੇਲੀਅਨ ਸਿੱਖ ਹੈਰੀਟੇਜ ਦੇ ਯਤਨਾਂ ਤੋਂ ਪਤਾ ਲੱਗਾ ਹੈ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਬਹੁਤ ਸਾਰੇ ਸਿੱਖ ਸੈਨਿਕਾਂ ਨੂੰ ANZACs (ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਆਰਮੀ ਕਾਰਪੋਰਲ) ਵਜੋਂ ਭਰਤੀ ਕੀਤਾ ਗਿਆ ਸੀ।


2011 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਕੁੱਝ ਮੂਲ ਮਾਲਕਾਂ ਜਾਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੇ ਸਿੱਖ ਧਰਮ ਨੂੰ ਆਪਣੇ ਧਰਮ ਵਜੋਂ ਨਾਮਜ਼ਦ ਕੀਤਾ ਸੀ।

ਕੀ ਇਸ ਸਭ ਦਾ ਮਤਲਬ ਹੈ ਕਿ ਪੰਜਾਬੀ ਭਾਈਚਾਰਾ ਤੇ ਆਸਟ੍ਰੇਲੀਆ ਦੇ ਮੂਲ ਵਾਸੀ ਅੱਜ ਤੋਂ ਕਈ ਦਹਾਕੇ ਪਹਿਲਾਂ ਇਕ ਦੂਜੇ ਦੇ ਸੰਪਰਕ ਵਿੱਚ ਆ ਚੁੱਕੇ ਸਨ?

ਆਓ ਅੱਜ ਅਸੀਂ ਸਾਰੇ ਮਿਲ ਕੇ ਯਾਦ ਕਰਦੇ ਹਾਂ ਉਨ੍ਹਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਿਕ ਹਨ । ਅਸੀਂ ਉਨ੍ਹਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ, ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਤ ਕਰ ਰਹੇ ਹਾਂ।

ਪੰਜਾਬੀ ਪ੍ਰੋਗਰਾਮ, ਕੂਲਿਨ ਰਾਸ਼ਟਰ ਦੇ ਵਰੁਂਜਰੀ ਵੁਈ ਵੁਰੁੰਗ ਲੋਕਾਂ ਅਤੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਕਾਰ ਦਿੰਦਾ ਹੈ । ਅਸੀਂ ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਜ਼ਮੀਨਾਂ ਦੇ ਉਨ੍ਹਾਂ ਸਾਰੇ ਰਵਾੲਤੀ ਮਾਲਕਾਂ ਨੂੰ ਵੀ ਆਪਣਾ ਸਤਕਾਰ ਪੇਸ਼ ਕਰਦੇ ਹਾਂ ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਤੇ ਵੀ ਫਾਲੋ ਕਰੋ 


Share