ਆਸਟ੍ਰੇਲੀਆ ਦੀ ਸਿੱਖਿਆ ਇੰਡਸਟਰੀ ਵਲੋਂ ਵਿਦੇਸ਼ੀ ਸਿਖਿਆਰਥੀਆਂ ਨੂੰ ਸਥਾਪਤ ਕਰਨ ਵਾਸਤੇ ਪਹਿਲ ਕਦਮੀ

Foreign Students

are most vulnerable upon arrival in Australia Source: SBS

Get the SBS Audio app

Other ways to listen

ਪਿਛਲੇ ਸਾਲ ਵਿਦੇਸ਼ੀ ਸਿਖਿਆਰਥੀਆਂ ਵਾਲੇ ਉਦਯੋਗ ਨੇ ਆਸਟ੍ਰੇਲੀਆ ਦੀ ਅਰਥ ਵਿਵਸਥਾ ਦੇ ਵਿਚ 28 ਬਿਲੀਅਨ ਡਾਲਰਾਂ ਦਾ ਯੋਗਦਾਨ ਪਾਇਆ ਸੀ, ਪਰ ਇਸ ਦੇ ਬਾਵਜੂਦ ਇਸ ਦੇਸ਼ ਵਿਚ ਇਹ ਇਕ ਅਜਿਹਾ ਖੇਤਰ ਹੈ ਜਿਸ ਵਿਚ ਸਿਖਿਆਰਥੀਆਂ ਦਾ ਸ਼ੋਸ਼ਣ ਸਭ ਤੋਂ ਵਧ ਹੁੰਦਾ ਹੈ।


ਹਾਜ਼ਰੀਨ, ਵੈਸੇ ਤਾਂ ਆਸਟ੍ਰੇਲੀਆ ਵਿਚ ਹਰ ਚੀਜ ਨੂੰ ਹੀ ਕਮਰਸ਼ੇਲਾਈਜ਼ ਕੀਤਾ ਹੋਇਆ ਹੈ। ਹਰ ਛੋਟੀ ਵੱਡੀ ਚੀਜ ਤੋਂ, ਈਵੈਂਟ ਵਗੈਰਾ ਤੋਂ ਵੀ ਪੈਸੇ ਕਮਾਉਣ ਦੇ ਤਰੀਕੇ ਲੱਭ ਲਏ ਜਾਂਦੇ ਨੇ। ਇਸੇ ਤਰਾਂ ਹੀ, ਵਿਦੇਸ਼ੀ ਸਿਖਿਆਰਥੀਆਂ ਨੂੰ ਸਿਖਿਆ ਪ੍ਰਦਾਨ ਕਰਨ ਵਾਲੇ ਸਿਸਟਮ ਨੂੰ ਵੀ ਇਕ ਇੰਡਸਟਰੀ ਵਜੋਂ ਵਰਤਦੇ ਹੋਏ ਆਸਟ੍ਰੇਲੀਆ ਦਾ ਇਕ ਬਹੁਤ ਵੱਡਾ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ। ਪਿਛਲੇ ਸਾਲ ਵਿਦੇਸ਼ੀ ਸਿਖਿਆਰਥੀਆਂ ਵਾਲੇ ਉਦਯੋਗ ਨੇ ਆਸਟ੍ਰੇਲੀਆ ਦੀ ਅਰਥ ਵਿਵਸਥਾ ਦੇ ਵਿਚ 28 ਬਿਲੀਅਨ ਡਾਲਰਾਂ ਦਾ ਯੋਗਦਾਨ ਪਾਇਆ ਸੀ। ਪਰ ਇਸ ਦੇ ਬਾਵਜੂਦ ਇਸ ਦੇਸ਼ ਵਿਚ ਇਹ ਇਕ ਅਜਿਹਾ ਖੇਤਰ ਹੈ ਜਿਸ ਵਿਚ ਸਿਖਿਆਰਥੀਆਂ ਦਾ ਸ਼ੋਸ਼ਣ ਸਭ ਤੋਂ ਵਧ ਹੁੰਦਾ ਹੈ।

ਇਸ ਕਰਕੇ ਹੁਣ ਸੇਵਾ ਪ੍ਰਦਾਨ ਕਰਨ ਵਾਲਿਆਂ ਦਾ ਸੱਭ ਤੋਂ ਸਿਖਰਲਾ ਟੀਚਾ ਵੀ ਇਹੀ ਬਣ ਚੁਕਿਆ ਹੈ ਕਿ ਕਿਸ ਤਰਾਂ ਨਾਲ ਨਵੇਂ ਆਏ ਸਿਖਿਆਰਥੀਆਂ ਨੂੰ ਇਸ ਧਰਤੀ ਉਤੇ ਆਪਣੀ ਜਿੰਦਗੀ ਨੂੰ ਅੱਗੇ ਵਧਾਉਣ ਵਿਚ ਮਦਦ ਦਿਤੀ ਜਾ ਸਕੇ।

ਆਸਟ੍ਰੇਲੀਆ ਵਿਚ ਨਵੇਂ ਆਏ ਵਿਦੇਸ਼ੀ ਸਿਖਿਆਰਥੀਆ ਲਈ ਇਹ ਵਾਲਾ ਓਰੀਏਂਟੇਸ਼ਨ ਵੀਕ ਯਾਨਿ ਕਿ ਜਾਣ ਪਹਿਚਾਣ ਕਰਵਾਉਣ ਵਾਲਾ ਹਫਤਾ ਇਕ ਤਰਾਂ ਨਾਲ ਉਹਨਾਂ ਨੂੰ ਘਰ ਵਾਂਗੂ ਹੀ ਮਹਿਸੂਸ ਕਰਵਾਉਣ ਵਾਲਾ ਸੀ।

ਆਪਣੇ ਘਰ ਵਾਲੇ ਸੁਖ ਅਰਾਮਾਂ ਤੋਂ ਦੂਰ ਹੋਣਾ ਬਹੁਤ ਹੀ ਕਸ਼ਟ ਦੇਣ ਵਾਲਾ ਹੁੰਦਾ ਹੈ। ਭਾਰਤੀ ਵਿਦੇਸ਼ੀ ਸਿਖਿਆਰਥੀ ਚੈਕਸ ਆਸੀਸ ਸਿੰਘ ਆਪਣੇ ਆਪ ਨੂੰ ਬਹੁਤ ਇਕਲਾ ਮਹਿਸੂਸ ਕਰ ਰਹੇ ਹਨ।

ਕਈ ਸਭਿਆਚਾਰਾਂ, ਜਿਵੇਂ ਕਿ ਭਾਰਤੀ ਸਭਿਆਚਾਰ ਦੀ, ਆਸਟ੍ਰੇਲੀਆ ਨਾਲ ਕੁਝ ਖੇਤਰਾਂ ਵਿਚ ਸਾਂਝ ਵੀ ਹੈ। ਇਕ ਹੋਰ ਵਿਦੇਸ਼ੀ ਸਿਖਿਆਰਥੀ ਪੀਊਸ਼ ਤੇਜਵਾਨੀ ਦਾ ਕਹਿਣਾ ਹੈ ਕਿ ਇਸ ਦੀ ਇਕ ਮਿਸਾਲ ਹੈ ਕਰਿਕਟ, ਜਿਸ ਨੂੰ ਦੋਵਾਂ ਹੀ ਦੇਸ਼ਾਂ ਵਿਚ ਬਹੁਤ ਪਿਆਰ ਕੀਤਾ ਜਾਂਦਾ ਹੈ।

ਇਸ ਸਮੇਂ ਆਸਟ੍ਰੇਲੀਆ ਵਿਚ ਭਾਰਤੀ ਸਿਖਿਆਰਥੀ ਵਿਦੇਸ਼ਾਂ ਵਿਚੋਂ ਇਥੇ ਆਣ ਵਾਲੇ ਦੂਜੇ ਸਭ ਤੋਂ ਜਿਆਦਾ ਸਿਖਿਆਰਥੀ ਹਨ। ਇਸ ਸੂਚੀ ਵਿਚ ਸਭ ਤੋਂ ਉਪਰ ਆਉਂਦੇ ਹਨ ਚੀਨੀ ਸਿਖਿਆਰਥੀ ਜੋ ਕਿ ਜਨਵਰੀ ਤੋਂ ਲੈ ਕਿ ਹੁਣ ਤਕ 170,000 ਦੇ ਕਰੀਬ ਇਥੇ ਆਏ ਹਨ। ਨੇਪਾਲ ਦਾ ਨੰਬਰ ਤੀਜਾ ਹੈ ਅਤੇ ਇਸ ਤੋਂ ਬਾਦ ਕਰਮਵਾਰ ਆਉਂਦੇ ਹਨ ਮਲੇਸ਼ੀਆ, ਵੀਅਤਨਾਮ, ਬਰਾਜ਼ੀਲ, ਸਾਊਥ ਕੋਰੀਆ, ਥਾਈਲੈਂਡ, ਇੰਡੋਨੇਸ਼ੀਆ ਅਤੇ ਹੋਂਗ-ਕੋਂਗ, ਜੇਕਰ ਇਸ ਨੂੰ ਚੀਨ ਨਾਲੋਂ ਵਖ ਕਰ ਕੇ ਗਿਣਿਆ ਜਾਵੇ ਤਾਂ।

ਇਸ ਸਾਲ ਜਨਵਰੀ ਤੋਂ ਲੈ ਕੇ ਅਗਸਤ ਤਕ 570,000 ਤੋਂ ਵੀ ਜਿਆਦਾ ਵਿਦੇਸ਼ੀ ਸਿਖਿਆਰਥੀਆਂ ਨੇ ਆਸਟ੍ਰੇਲੀਆ ਦੀਆਂ ਵੱਖ ਵੱਖ ਯੂਨੀਵਰਸਟੀਆਂ ਵਿਚ ਦਾਖਲਾ ਲਿਆ ਹੈ। ਅਤੇ ਇਹ ਪਿਛਲੇ ਸਾਲ ਨਾਲੋਂ 14% ਜਿਆਦਾ ਹੈ। ਪਿਛਲੇ ਸਾਲ ਇਹਨਾਂ ਨੇ ਆਸਟ੍ਰੇਲੀਆ ਦੀ ਅਰਥ ਵਿਵਵਸਥਾ ਵਿਚ ਰਿਕਾਰਡ 28 ਬਿਲਿਅਨ ਡਾਲਰਾਂ ਦਾ ਯੋਗਦਾਨ ਪਾਇਆ ਸੀ। ਡੀਕਨ ਯੂਨੀਵਰਸਟੀ ਦੇ ਪ੍ਰੋਫੈਸਰ ਡੇਵਿਡ ਸ਼ਿਲਬਰੀ ਦਾ ਕਹਿਣਾ ਹੈ ਕਿ ਇਹਨਾਂ ਨਾਲ ਆਸਟ੍ਰੇਲੀਆ ਦੇ ਟਰਸ਼ਰੀ ਸਿਖਿਆ ਖੇਤਰ ਨੂੰ ਇਕ ਬਹੁਤ ਵੱਡਾ ਬੂਸਟ ਮਿਲਦਾ ਹੈ।

ਵਿਦੇਸ਼ਾਂ ਵਿਚੋਂ ਆਣ ਵਾਲਿਆਂ ਦੀ ਸਭ ਤੋਂ ਜਿਆਦਾ ਪਸੰਦ ਬਣਦਾ ਹੈ ਨਿਊ ਸਾਊਥ ਵੇਲਸ ਸੂਬਾ, ਜਿਸ ਦੇ ਵਿਚ ਤਕਰੀਬਨ 37% ਸਿਖਿਆਰਥੀ ਆਂਉਂਦੇ ਹਨ। ਇਸ ਦੇ ਬਿਲਕੁਲ ਕਰੀਬ ਆਉਂਦਾ ਹੈ ਵਿਕਟੋਰੀਆ, ਅਤੇ ਉਸ ਤੋਂ ਬਾਦ ਆਉਂਦੇ ਹਨ, ਕੂਈਨਸਲੈਂਡ ਅਤੇ ਵੈਸਟਰਨ ਆਸਟ੍ਰੇਲੀਆ। ਵਿਕਟਰੀਆ ਸੂਬੇ ਦੇ ਸਿਖਿਆ ਵਿਭਾਗ ਦੇ ਡਿਪਟੀ ਸੈਕਟਰੀ ਟਿਮ ਆਇਦਾ ਆਖਦੇ ਹਨ ਕਿ ਇਹੀ ਇਕ ਵੱਡਾ ਕਾਰਨ ਹੈ ਕਿ ਵਿਕਟੋਰੀਆ ਸੂਬੇ ਦੀ ਸਰਕਾਰ ਨੇ ਇਹਨਾਂ ਵਿਦੇਸ਼ੀ ਸਿਖਿਆਰਥੀਆਂ ਦੀ ਭਲਾਈ ਵਾਸਤੇ 337,000 ਡਾਲਰਾਂ ਦੀ ਰਕਮ ਖਰਚਣ ਦਾ ਫੈਸਲਾ ਕੀਤਾ ਹੈ।

Share