ਭਾਰਤੀ ਕੁੜੀਆਂ ਦੀ ਹਾਕੀ ਟੀਮ ਦੀ ਦੋਹਰੀ ਜਿੱਤ

ਭਾਰਤੀ ਕੁੜੀਆਂ ਦੀ ਹਾਕੀ ਟੀਮ ਨੇ ਕੱਲ ਰਾਤ ਚੀਨ ਦੀ ਟੀਮ ਨੂੰ ੫-੪ ਦੇ ਫਰਕ ਨਾਲ ਹਰਾ ਕੇ ਏਸ਼ੀਆ ਕੱਪ ਆਪਣੀ ਝੋਲੀ ਵਿਚ ਪਾਣ ਦੇ ਨਾਲ ਨਾਲ ਵਰਲਡ ਕੱਪ ਹਾਕੀ ਵਿਚ ਵੀ ਆਪਣਾ ਸਥਾਨ ਪੱਕਾ ਕਰ ਲਿਆ

Indian Women Hockey team has won Asia Cup

Congrats to the whole team for their stunning performance. Source: MPS

ਏਸ਼ੀਆ ਕੱਪ ਦੇ ਫਾਈਨਲ ਦੇ ਬਹੁਤ ਹੀ ਰੋਮਾਂਚਕ ਮੈਚ ਵਿਚ ਪੂਰਾ ਸਮਾਂ ਹੋਣ ਸਮੇਂ ਦੋਵੇਂ ਟੀਮਾਂ ੧-੧ ਦੀ ਬਰਾਬਰੀ ਤੇ ਸਨ ਅਤੇ ਇਸ ਕਰਕੇ ਪੈਨਲਟੀ ਸ਼ੂਟ-ਆਊਟਸ ਨਾਲ ਫੈਸਲਾ ਹੋਇਆ। ਇਸ ਸ਼ੂਟ-ਆਊਟ ਦੋਰਾਨ ਭਾਰਤੀ ਟੀਮ ਨੇ ਬਹੁਤ ਸੰਜਮ ਨਾਲ ਕੰਮ ਲਿਆ ਅਤੇ ਆਪਣੇ ਸਾਰੇ ਗੋਲ ਡੀ ਦੇ ਵਿਚ ਹੀ ਦਾਗੇ। ਉਧਰੋਂ ਚੀਨ ਦੀ ਟੀਮ ਵਲੋਂ ਵੀ ਬਹੁਤ ਜੋਰ ਨਾਲ ਹਮਲੇ ਹੋਏ ਪਰ ਭਾਰਤੀ ਟੀਮ ਦੀ ਗੋਲਕੀਪਰ ਸਵਿਤਾ ਨੇ ਆਪਣੇ ਪੈਡਾਂ ਦਾ ਕਮਾਲ ਦਿਖਾਉਂਦੇ ਹੋਏ ਚੀਨ ਵਲੋਂ ਦਾਗੇ ਗਏ ਇਕ ਗੋਲ ਨੂੰ ਬਚਾ ਲਿਆ ਅਤੇ ੧੩ ਸਾਲਾਂ ਦਾ ਸੋਕਾ ਦੂਰ ਕਰ ਦਿਤਾ। ਇਸ ਤੋਂ ਪਹਿਲਾਂ ਭਾਰਤ ਦੀ ਕੁੜੀਆਂ ਦੀ ਟੀਮ ਨੇ ਸਾਲ ੨੦੦੪ ਵਿਚ ਜਪਾਨ ਨੂੰ ੧-੦ ਨਾਲ ਹਰਾ ਕਿ ਏਸ਼ੀਆ ਕੱਪ ਆਪਣੀ ਝੋਲੀ ਵਿਚ ਪਾਇਆ ਸੀ।

ਟੀਮ ਦੀ ਕਪਤਾਨ ਰਾਣੀ ਵਲੋਂ ਮਿਲੇ ਇਕ ਅਸਰਦਾਰ ਪਾਸ ਨੂੰ ਨਵਜੋਤ ਨੇ ੨੫ਵੇਂ ਮਿੰਟ ਵਿਚ ਗੋਲ ਵਿਚ ਤਬਦੀਲ ਕਰ ਦਿਤਾ ਸੀ ਪਰ ਚੀਨ ਦੀ ਟੀਮ ਨੇ ਜਦੋ ਜਹਿਦ ਜਾਰੀ ਰਖਦੇ ਹੋਏ ੪੭ਵੇਂ ਮਿੰਨਟ ਵਿਚ ਗੋਲ ਕਰਦੇ ਹੋਏ ਇਸ ਨੂੰ ਬਰਾਬਰ ਕਰ ਦਿਤਾ।
Indian Women Hockey
has scored a double win Source: MPS

ਸੁਨੀਤਾ ਨੂੰ ਗੋਲਕੀਪਰ ਆਫ ਦਾ ਟੂਰਨਾਂਮੈਂਟ ਦਾ ਖਿਤਾਬ ਦਿਤਾ ਗਿਆ ਅਤੇ ਨਵਜੋਤ ਨੂੰ ਪਲੇਅਰ ਆਫ ਦਾ ਮੈਚ ਨਾਲ ਸਨਮਾਨਿਆ ਗਿਆ।


ਵਰਨਣਯੋਗ ਹੈ ਕਿ ਭਾਰਤੀ ਮਰਦਾਂ ਦੀ ਟੀਮ ਨੇ ਵੀ ਇਸੇ ਸਾਲ ਏਸ਼ੀਆ ਕੱਪ ਆਪਣੀ ਝੋਲੀ ਵਿਚ ਪਾ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ।

Share
Published 6 November 2017 9:42am
Updated 6 November 2017 9:47am
By MP Singh


Share this with family and friends